ਅਸੀਂ ਕੀ ਕਰਦੇ ਹਾਂ
ਸਾਡਾ ਕੰਮ ਕਿਸਾਨਾਂ ਨੂੰ ਹੋਰ ਚੰਗੇ ਫ਼ੈਸਲੇ ਲੈਣ ਵਿੱਚ ਮਦਦ ਕਰਨਾ ਹੈ। ਕਿਸੇ ਵੀ ਵੇਲੇ, ਕਿਤੇ ਵੀ।
ਸਾਡਾ ਕੰਮ ਕਰਨ ਦਾ ਤਰੀਕਾ
ਵਰਤਣ ਵਿੱਚ ਸੌਖਾ ਏਆਈ ਖੇਤੀ ਸਲਾਹਕਾਰ ਮੁਹੱਈਆ ਕਰਾਉਣਾ, ਜੋ ਪ੍ਰਮੁੱਖ ਖੇਤੀਬਾੜੀ ਡੇਟਾਸੈੱਟਾਂ ਨੂੰ ਸਥਾਨਕ ਫ਼ਾਰਮ ਦੀ ਜਾਣਕਾਰੀ ਨਾਲ ਜੋੜ ਕੇ ਮਿਆਰੀ ਸਲਾਹ ਦਿੰਦਾ ਹੈ।
ਫ਼ਾਰਮ ਦਾ ਲਚਕੀਲਾ ਪ੍ਰਬੰਧਨ
ਅਸੀਂ ਖੇਤੀ ਵਾਲੀ ਜ਼ਮੀਨ ਦੀ ਹਰ ਤਰ੍ਹਾਂ ਦੀ ਵਰਤੋਂ ਅਤੇ ਕਈ ਕਿਸਮਾਂ ਦੇ ਡੇਟਾ ਲਈ ਸਹਾਇਤਾ ਦਿੰਦੇ ਹਾਂ। ਅਸੀਂ ਸਾਰੀ ਜਾਣਕਾਰੀ ਨੂੰ ਸਰਲ ਬਣਾ ਕੇ ਕੰਮ ਆਉਣ ਵਾਲੀ ਅਜਿਹੀ ਸੂਝ ਦਿੰਦੇ ਹਾਂ ਜਿਸ ’ਤੇ ਤੁਸੀਂ ਅਮਲ ਕਰ ਸਕੋ ਅਤੇ ਆਪਣਾ ਕੰਮ ਸਿਰੇ ਚਾੜ੍ਹ ਸਕੋ।
ਫ਼ਾਇਦੇ
ਉਤਪਾਦਕਤਾ ਵਧਾਓ
ਹਰ ਸਥਾਨ ਮੁਤਾਬਕ ਮਿਲੀ ਸੂਝ ਨਾਲ ਲੁਆਈ, ਚਰਾਈ, ਖੇਤਾਂ ਦੀ ਤਰਤੀਬ ਅਤੇ ਕੰਮਾਂ ਦਾ ਸਮਾਂ ਹੋਰ ਢੁਕਵਾਂ ਬਣਾਓ।
ਖਰਚੇ ਘਟਾਓ
ਸਿੱਖਣ ਵਿੱਚ ਲੱਗਣ ਵਾਲਾ ਸਮਾਂ ਘਟਾਓ ਅਤੇ ਖਰਚਾ ਉਨ੍ਹਾਂ ਕੰਮਾਂ ’ਤੇ ਕਰੋ ਜਿਨ੍ਹਾਂ ਤੋਂ ਨਤੀਜੇ ਮਿਲਦੇ ਹਨ।
ਆਮਦਨ ਦੇ ਨਵੇਂ ਰਾਹ ਖੋਲ੍ਹੋ
ਅਜਿਹੇ ਏਕੀਕ੍ਰਿਤ ਖੇਤੀ ਪ੍ਰਬੰਧ ਅਪਣਾਓ ਜੋ ਪੈਦਾਵਾਰ ਵਿੱਚ ਵੰਨ-ਸੁਵੰਨਤਾ ਲਿਆਉਣ ਅਤੇ ਲੰਮੇ ਸਮੇਂ ਦੀ ਆਮਦਨ ਵਧਾਉਣ।
ਬਦਲਾਅ ਝੱਲਣ ਦੀ ਸਮਰੱਥਾ ਵਧਾਓ
ਅਜਿਹੇ ਖੇਤੀ ਪ੍ਰਬੰਧ ਬਣਾਓ ਜੋ ਲੰਮੇ ਸਮੇਂ ਤੱਕ ਬਾਜ਼ਾਰ ਦੇ ਬਦਲਾਅ ਅਤੇ ਜਲਵਾਯੂ ਨਾਲ ਜੁੜੇ ਜੋਖਮਾਂ ਮੁਤਾਬਕ ਢਲ ਸਕਣ।